About Us

"ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ"

ਸਾਧ ਸੰਗਤ ਜੀ ਯੂਨਾਈਟਿਡ ਸਿੱਖਸ ਆਫ਼ ਸਾਊਥ ਆਸਟ੍ਰੇਲੀਆ ਦੀ ਵੈੱਬ ਸਾਈਟ ਉੱਤੇ ਆਉਣ 'ਤੇ ਅਸੀਂ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾਂ।

ਕੁਝ ਸ਼ਬਦ ਐਡੀਲੇਡ ਬਾਰੇ ਅਤੇ ਇੱਥੇ ਵੱਸਦੀ ਸਿੱਖ ਸੰਗਤ ਬਾਰੇ:

ਇਹ ਸ਼ਹਿਰ ਆਸਟ੍ਰੇਲੀਆ ਦੇ ਸੂਬੇ 'ਸਾਊਥ ਆਸਟ੍ਰੇਲੀਆ' ਦੀ ਰਾਜਧਾਨੀ ਹੈ। ਸਾਊਥ ਆਸਟ੍ਰੇਲੀਆ ਵਿਚ ਸਿੱਖਾਂ ਦੀਆਂ ਪੈੜਾਂ ਸਦੀ ਤੋਂ ਪੁਰਾਣੀਆਂ ਹਨ। ਪਰ 1980 ਦੇ ਦਹਾਕੇ 'ਚ ਇੱਥੇ ਸੰਗਤਾਂ ਦੀ ਗਿਣਤੀ ਇਸ ਕਾਬਲ ਹੋ ਗਈ ਸੀ ਕਿ ਗੁਰੂ ਘਰ ਦੀ ਲੋੜ ਮਹਿਸੂਸ ਹੋਣ ਲੱਗੀ ਸੀ। ਸੰਨ 2000 ਤੋਂ ਬਾਅਦ ਸੰਗਤਾਂ ਦੀ ਗਿਣਤੀ ਵਿਚ ਬਹੁਤ ਹੀ ਤੇਜ਼ੀ ਨਾਲ ਇਜ਼ਾਫਾ ਹੋਇਆ। ਤਾਜ਼ਾ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਕੁੱਲ ਆਬਾਦੀ ਸਤਾਰਾਂ ਲੱਖ ਦੇ ਕਰੀਬ ਹੈ ਅਤੇ ਸਿੱਖ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਅੰਦਾਜ਼ਨ ਵੀਹ ਹਜ਼ਾਰ ਤੋਂ ਵੱਧ ਹੈ। ਆਸਟ੍ਰੇਲੀਆ ਸਰਕਾਰ ਦੀਆਂ ਪ੍ਰਵਾਸੀ ਨੀਤੀਆਂ ਕਾਰਨ ਆਬਾਦੀ 'ਚ ਹਰ ਰੋਜ਼ ਵਾਧਾ ਹੋ ਰਿਹਾ ਹੈ।

ਐਡੀਲੇਡ ਵਿਚ ਗੁਰਦਵਾਰਾ ਸਾਹਿਬ ਦਾ ਇਤਿਹਾਸ:

ਹੁਣ ਤੱਕ ਸਾਰੇ ਸਾਊਥ ਆਸਟ੍ਰੇਲੀਆ ਰਾਜ ਵਿਚ ਤਕਰੀਬਨ ਛੇ ਗੁਰਦਵਾਰਾ ਸਾਹਿਬ ਸੰਗਤਾਂ ਦੀਆਂ ਧਾਰਮਿਕ ਲੋੜਾਂ ਦੀ ਪੂਰਤੀ ਬਾਖ਼ੂਬੀ ਕਰ ਰਹੇ ਹਨ। ਜਿਨ੍ਹਾਂ 'ਚੋਂ ਐਡੀਲੇਡ ਸ਼ਹਿਰ ਦੇ ਪੂਰਵ ਅਤੇ ਪੱਛਮ ਦੀ ਗੁੱਠ 'ਤੇ ਗੁਰਦਵਾਰਾ ਸਾਹਿਬ ਗਲੇਨ ਓਸਮੰਡ 1988 ਵਿਚ ਹੋਂਦ 'ਚ ਆਏ। ਉਸ ਉਪਰੰਤ ਸ੍ਰੀ ਗੁਰੂ ਨਾਨਕ ਦਰਬਾਰ ਐਲਨਬੀ ਗਾਰਡਨ ਸ਼ਹਿਰ ਦੇ ਨੇੜੇ 2005 'ਚ ਸਥਾਪਿਤ ਕੀਤੇ ਗਏ। ਤੀਜੇ ਗੁਰੂ ਘਰ ਸਰਬੱਤ ਖ਼ਾਲਸਾ, ਪ੍ਰਾਸਪੈਕਟਸ ਸ਼ਹਿਰ ਦੇ ਪੱਛਮ ਵਿਚ 2008 'ਚ ਸਥਾਪਿਤ ਕੀਤੇ ਗਏ।

ਇਸ ਤੋਂ ਬਿਨਾਂ ਸਾਊਥ ਆਸਟ੍ਰੇਲੀਆ ਦੇ ਪੇਂਡੂ ਵਸੋਂ ਰਿਵਰਲੈਂਡ ਜੋ ਕਿ ਐਡੀਲੇਡ ਤੋਂ ਤਕਰੀਬਨ 250 ਕਿੱਲੋਮੀਟਰ ਹੈ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਗੁਰਦਵਾਰਾ ਸਾਹਿਬ ਗਲੋਸਪ ਵਿਖੇ 1983 'ਚ ਸਥਾਪਿਤ ਕੀਤੇ ਗਏ। ਇਸ ਤੋਂ ਤੀਹ ਕੁ ਕਿੱਲੋਮੀਟਰ ਦੂਰ ਰੈਨਮਾਰਕ ਸ਼ਹਿਰ 'ਚ ਸ੍ਰੀ ਗੁਰੂ ਤੇਗ਼ ਬਹਾਦਰ ਗੁਰਦਵਾਰਾ ਸਾਹਿਬ 1992 'ਚ ਸਥਾਪਿਤ ਕੀਤੇ ਗਏ। 2010 ਵਿਚ ਐਡੀਲੇਡ ਤੋਂ ਤਕਰੀਬਨ 300 ਕਿੱਲੋਮੀਟਰ ਦੂਰ ਪੋਰਟ ਅਗਸਤਾ ਵਿਖੇ ਵੀ ਗੁਰਦਵਾਰਾ ਸਾਹਿਬ ਦੀ ਸਥਾਪਨਾ ਹੋਈ। ਹੁਣ ਤੱਕ ਬਣੇ ਸਾਰੇ ਗੁਰੂਘਰ ਸੰਗਤਾਂ ਦੀਆਂ ਧਾਰਮਿਕ ਪੂਰਤੀਆਂ ਨੂੰ ਬਾਖ਼ੂਬੀ ਨਿਭਾ ਰਹੇ ਹਨ।

ਯੂਨਾਈਟਿਡ ਸਿੱਖਸ ਆਫ਼ ਸਾਊਥ ਆਸਟ੍ਰੇਲੀਆ ਬਾਰੇ:

ਸੰਗਤਾਂ ਦੀ ਵਧਦੀ ਗਿਣਤੀ ਕਾਰਨ ਐਡੀਲੇਡ ਵਿਖੇ ਤਕਰੀਬਨ 2015 ਵਿਚ ਇਕ ਵੱਡੇ ਗੁਰਦਵਾਰਾ ਸਾਹਿਬ ਦੀ ਲੋੜ ਮਹਿਸੂਸ ਹੋਣ ਲੱਗੀ ਸੀ। ਇੱਥੇ ਜ਼ਿਕਰਯੋਗ ਹੈ ਕਿ ਜ਼ਿਆਦਾਤਰ ਗੁਰੂ ਘਰ ਪੁਰਾਣੀਆਂ ਚਰਚ ਦੀਆਂ ਇਮਾਰਤਾਂ ਨੂੰ ਖ਼ਰੀਦ ਕੇ ਬਣਾਏ ਗਏ ਹਨ। ਸੋ ਥਾਂ ਅਤੇ ਕਾਰ ਪਾਰਕਿੰਗ ਦੀ ਦਿੱਕਤ ਸੰਗਤ ਨੂੰ ਹਰ ਵਕਤ ਮਹਿਸੂਸ ਹੁੰਦੀ ਰਹਿੰਦੀ ਹੈ।

ਦੂਜੇ ਪਾਸੇ ਸੰਗਤਾਂ ਦੀ ਆਬਾਦੀ ਦਾ ਰੁਝਾਨ ਸ਼ਹਿਰ ਦੇ ਉੱਤਰ ਵੱਲ ਜ਼ਿਆਦਾ ਹੋਣ ਕਾਰਨ ਇਕ ਵੱਡੇ ਗੁਰਦਵਾਰਾ ਸਾਹਿਬ ਦੀ ਲੋੜ ਉੱਤਰ ਵਾਲੇ ਪਾਸੇ ਮਹਿਸੂਸ ਕੀਤੀ ਜਾਣ ਲੱਗੀ। ਜਿਸ ਦੇ ਮੱਦੇਨਜ਼ਰ ਅਕਾਲ ਪੁਰਖ ਜੀ ਦੀ ਰਜ਼ਾ ਨਾਲ ਇਸ ਸੰਸਥਾ ਦੀ ਸ਼ੁਰੂਆਤ ਸੰਨ 2015 ਐਡੀਲੇਡ ਵਿਖੇ ਕੀਤੀ ਗਈ। ਜਿਸ ਤਹਿਤ ਛੇਤੀ ਹੀ ਸੰਗਤਾਂ ਦੇ ਸਹਿਯੋਗ ਨਾਲ ਗਲੋਬ ਡਰਬੀ ਵਿਖੇ ਪੰਜ ਕਿਲ੍ਹੇ ਥਾਂ $6,50,000 'ਚ ਖ਼ਰੀਦ ਲਈ ਗਈ ਸੀ। ਪਰ ਕੁਝ ਕੁ ਸਰਕਾਰੀ ਤਕਨੀਕੀ ਅੜਚਣਾਂ ਕਾਰਨ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋ ਸਕਿਆ। ਜਿਸ ਲਈ ਪ੍ਰਬੰਧਕਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਬਹੁਤ ਵੱਡੀ ਉਮੀਦ ਹੈ ਕਿ ਵਾਹਿਗੁਰੂ ਜੀ ਦੀ ਮਿਹਰ ਸਦਕਾ ਸੰਗਤ ਨੂੰ ਇਸ ਕਾਰਜ ਵਿਚ ਵੀ ਛੇਤੀ ਕਾਮਯਾਬੀ ਮਿਲ ਜਾਵੇਗੀ।

ਵੱਡੇ ਗੁਰਦਵਾਰਾ ਸਾਹਿਬ ਦੇ ਸ਼ੁਰੂ ਹੋਣ 'ਚ ਹੋ ਰਹੀ ਦੇਰੀ ਕਾਰਨ ਐਡੀਲੇਡ ਦੇ ਉੱਤਰ 'ਚ ਵੱਸਦੀਆਂ ਸੰਗਤਾਂ ਦੀ ਪੁਰਜ਼ੋਰ ਮੰਗ ਉੱਤੇ ਹੁਣ 'ਮੌਡਬਰੀ ਨੌਰਥ' ਵਿਖੇ ਇਕ ਕਮਿਊਨਿਟੀ ਸੈਂਟਰ ਦੀ ਇਮਾਰਤ $13,44,200 'ਚ ਖ਼ਰੀਦ ਲਈ ਹੈ। ਜਿਸ ਦੀ ਸੈਟਲਮੈਂਟ ਦਸੰਬਰ 2022 ਦੇ ਪਹਿਲੇ ਹਫ਼ਤੇ 'ਚ ਹੋਣੀ ਤਹਿ ਹੋਈ ਹੈ। ਇਹ ਤਕਰੀਬਨ 2147 ਮੀਟਰ ਥਾਂ ਹੈ ਅਤੇ ਅੱਜ ਦੀ ਘੜੀ ਉੱਤਰ 'ਚ ਵੱਸਦੀਆਂ ਸੰਗਤਾਂ ਦੀਆਂ ਧਾਰਮਿਕ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ ਹੈ।

Waheguru Ji Ka Khalsa Waheguru Ji Ki Fateh

Welcome to the website of United Sikhs of South Australia Inc.

Adelaide is capital of South Australia. Sikhs have lived here for long but after Australia got rid of the white policy for immigrants, large number of Sikhs started to settle in all parts of Australia. As need arose, first Gurudwara Sahib was established in 1982 in Glossop, the regional part of South Australia. Two more Gurudwara Sahib were established in regional Renmark and Port Augusta.

In mertopolitan Adelaide, the first Gurudwara Sahib was established in 1988 at Glen Osmond. As the Sikh population grew, Gurudwara Sahib at Allenby Gardens was established in 2005 to be followed by one at Prospect in 2008.

By 2015 Sikh population had grown enough in numbers in and around northern parts of Adelaide and dire need of a Gurudwara Sahib was felt in the north. A five acre block was bought at Globe Derby Park after consultation with the area council. Approvals for construction could not be attained but things now look very favourable as process has started again.

In the meantime, at sangat's persistence a community centre in Modbury North has been purchased, which is ideal for Gurudwara Sahib requiring minimal renovations. The settlement of this property is scheduled for the first week of December 2022. This property has its own car park, kitchen and halls, having total land size approx 2147 sq mts, suffice to cater current needs of the sangat in and around the area.